Saturday, October 27, 2012

ਸੁਖ ਸੋਹਿਲੜਾ ਹਰਿ ਧਿਆਵਹੁ ॥ ਗੁਰਮੁਖਿ ਹਰਿ ਫਲੁ ਪਾਵਹੁ ॥ Meditate on the Lord, and find peace and pleasure. As Gurmukh, obtain the Lord Waheguru Ji’s fruitful rewards.

VIDEO HUKAMNAMA SRI HARMANDIR SAHIB JI - SATURDAY 27 OCT. 2012 : Click on "Make a Donation" on this page: http://tinyurl.com/Daswand Generously now To help us carry on this service for many more years,. Thank you Ji.




Click on "Pray For Me Now" on http://ArdasHukamnama.com/ now. Personalised Message from God, Waheguru Ji (Hukamnama) for you when You Offer your Prayers (Ardas) here! Click now & be Blessed with Happiness, Joy and All good things in your life now.


27th Oct 2012 Hukamnama @Harmandir Sahib

Meditate on the Lord, and find peace and pleasure. As Gurmukh, obtain the Lord Waheguru Ji’s fruitful rewards. As Gurmukh, obtain the fruit of the Lord, and meditate on the Lord’s Name; the pains of countless lifetimes shall be erased. I am a sacrifice to my Guru, who has arranged and resolved all my affairs. The Lord God will bestow His Grace, if you meditate on the Lord; O humble servant of the Lord, you shall obtain the fruit of peace. Says Nanak, listen O humble Sibling of Destiny: meditate on the Lord, and find peace and pleasure. || 1 || Hearing the Glorious Praises of the Lord, I am intuitively drenched with His Love. Under Guru’s Instruction, I meditate intuitively on the Naam. Those who have such pre-ordained destiny, meet the Guru, and their fears of birth and death leave them. One who eliminates evil-mindedness and duality from within himself, that humble being lovingly focuses his mind on the Lord. Those, upon whom my Lord and Master bestows His Grace, sing the Glorious Praises of the Lord, night and day. Hearing the Glorious Praises of the Lord, I am intuitively drenched with His Love. || 2 || In this age, emancipation comes only from the Lord’s Name. Contemplative meditation on the Word of the Shabad emanates from the Guru. Contemplating the Guru’s Shabad, one comes to love the Lord’s Name; he alone obtains it, unto whom the Lord shows Mercy. In peace and poise, he sings the Lord’s Praises day and night, and all sinful residues are eradicated. All are Yours, and You belong to all. I am Yours, and You are mine. In this age, emancipation comes only from the Lord’s Name. || 3 || The Lord, my Friend has come to dwell within the home of my heart; singing the Glorious Praises of the Lord, one is satisfied and fulfilled. Singing the Glorious Praises of the Lord, one is satisfied forever, never to feel hunger again. That humble servant of the Lord, who meditates on the Name of the Lord, Har, Har, is worshipped in the ten directions. O Nanak, He Himself joins and separates; there is no other than the Lord. The Lord, my Friend has come to dwell within the home of my heart. || 4 || 1 ||

Saturday 12th Katak (Samvat 544 Nanakshahi) (Ang : 767)



What would you Like us to do an Ardas for :
Other Special Ardas / Request:



VIDEO HUKAMNAMA SRI DARBAR SAHIB- SATURDAY 10 MAR 2012
http://www.youtube.com/embed/JjFv9MgDrvM





If you find this service Helpful to You, please Donate any amount you like to Help Us keep it going for many more years to come. A Heartfelt Thank You for your Kind generosity. May Guru Ji Bless You in Everyway.





ਰਾਗੁ ਸੂਹੀ ਛੰਤ ਮਹਲਾ ੩ ਘਰੁ ੨
रागु सूही छंत महला ३ घरु २
Rāg sūhī cẖẖanṯ mėhlā 3 gẖar 2
Raag Soohee, Chhant, Third Mehl, Second House:

ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:

ਸੁਖ ਸੋਹਿਲੜਾ ਹਰਿ ਧਿਆਵਹੁ ॥
सुख सोहिलड़ा हरि धिआवहु ॥
Sukẖ sohilṛā har ḏẖi▫āvahu.
Meditate on the Lord, and find peace and pleasure.

ਗੁਰਮੁਖਿ ਹਰਿ ਫਲੁ ਪਾਵਹੁ ॥
गुरमुखि हरि फलु पावहु ॥
Gurmukẖ har fal pāvhu.
As Gurmukh, obtain the Lord's fruitful rewards.

ਗੁਰਮੁਖਿ ਫਲੁ ਪਾਵਹੁ ਹਰਿ ਨਾਮੁ ਧਿਆਵਹੁ ਜਨਮ ਜਨਮ ਕੇ ਦੂਖ ਨਿਵਾਰੇ ॥
गुरमुखि फलु पावहु हरि नामु धिआवहु जनम जनम के दूख निवारे ॥
Gurmukẖ fal pāvhu har nām ḏẖi▫āvahu janam janam ke ḏūkẖ nivāre.
As Gurmukh, obtain the fruit of the Lord, and meditate on the Lord's Name; the pains of countless lifetimes shall be erased.

ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਕਾਰਜ ਸਭਿ ਸਵਾਰੇ ॥
बलिहारी गुर अपणे विटहु जिनि कारज सभि सवारे ॥
Balihārī gur apṇe vitahu jin kāraj sabẖ savāre.
I am a sacrifice to my Guru, who has arranged and resolved all my affairs.

ਹਰਿ ਪ੍ਰਭੁ ਕ੍ਰਿਪਾ ਕਰੇ ਹਰਿ ਜਾਪਹੁ ਸੁਖ ਫਲ ਹਰਿ ਜਨ ਪਾਵਹੁ ॥
हरि प्रभु क्रिपा करे हरि जापहु सुख फल हरि जन पावहु ॥
Har parabẖ kirpā kare har jāpahu sukẖ fal har jan pāvhu.
The Lord God will bestow His Grace, if you meditate on the Lord; O humble servant of the Lord, you shall obtain the fruit of peace.

ਨਾਨਕੁ ਕਹੈ ਸੁਣਹੁ ਜਨ ਭਾਈ ਸੁਖ ਸੋਹਿਲੜਾ ਹਰਿ ਧਿਆਵਹੁ ॥੧॥
नानकु कहै सुणहु जन भाई सुख सोहिलड़ा हरि धिआवहु ॥१॥
Nānak kahai suṇhu jan bẖā▫ī sukẖ sohilṛā har ḏẖi▫āvahu. 1
Says Nanak, listen O humble Sibling of Destiny: meditate on the Lord, and find peace and pleasure. 1

ਸੁਣਿ ਹਰਿ ਗੁਣ ਭੀਨੇ ਸਹਜਿ ਸੁਭਾਏ ॥
सुणि हरि गुण भीने सहजि सुभाए ॥
Suṇ har guṇ bẖīne sahj subẖā▫e.
Hearing the Glorious Praises of the Lord, I am intuitively drenched with His Love.

ਗੁਰਮਤਿ ਸਹਜੇ ਨਾਮੁ ਧਿਆਏ ॥
गुरमति सहजे नामु धिआए ॥
Gurmaṯ sėhje nām ḏẖi▫ā▫e.
Under Guru's Instruction, I meditate intuitively on the Naam.

ਜਿਨ ਕਉ ਧੁਰਿ ਲਿਖਿਆ ਤਿਨ ਗੁਰੁ ਮਿਲਿਆ ਤਿਨ ਜਨਮ ਮਰਣ ਭਉ ਭਾਗਾ ॥
जिन कउ धुरि लिखिआ तिन गुरु मिलिआ तिन जनम मरण भउ भागा ॥
Jin ka▫o ḏẖur likẖi▫ā ṯin gur mili▫ā ṯin janam maraṇ bẖa▫o bẖāgā.
Those who have such pre-ordained destiny, meet the Guru, and their fears of birth and death leave them.

ਅੰਦਰਹੁ ਦੁਰਮਤਿ ਦੂਜੀ ਖੋਈ ਸੋ ਜਨੁ ਹਰਿ ਲਿਵ ਲਾਗਾ ॥
अंदरहु दुरमति दूजी खोई सो जनु हरि लिव लागा ॥
Anḏrahu ḏurmaṯ ḏūjī kẖo▫ī so jan har liv lāgā.
One who eliminates evil-mindedness and duality from within himself, that humble being lovingly focuses his mind on the Lord.

ਜਿਨ ਕਉ ਕ੍ਰਿਪਾ ਕੀਨੀ ਮੇਰੈ ਸੁਆਮੀ ਤਿਨ ਅਨਦਿਨੁ ਹਰਿ ਗੁਣ ਗਾਏ ॥
जिन कउ क्रिपा कीनी मेरै सुआमी तिन अनदिनु हरि गुण गाए ॥
Jin ka▫o kirpā kīnī merai su▫āmī ṯin an▫ḏin har guṇ gā▫e.
Those, upon whom my Lord and Master bestows His Grace, sing the Glorious Praises of the Lord, night and day.

ਸੁਣਿ ਮਨ ਭੀਨੇ ਸਹਜਿ ਸੁਭਾਏ ॥੨॥
सुणि मन भीने सहजि सुभाए ॥२॥
Suṇ man bẖīne sahj subẖā▫e. 2
Hearing the Glorious Praises of the Lord, I am intuitively drenched with His Love. 2

ਜੁਗ ਮਹਿ ਰਾਮ ਨਾਮੁ ਨਿਸਤਾਰਾ ॥
जुग महि राम नामु निसतारा ॥
Jug mėh rām nām nisṯārā.
In this age, emancipation comes only from the Lord's Name.

ਗੁਰ ਤੇ ਉਪਜੈ ਸਬਦੁ ਵੀਚਾਰਾ ॥
गुर ते उपजै सबदु वीचारा ॥
Gur ṯe upjai sabaḏ vīcẖārā.
Contemplative meditation on the Word of the Shabad emanates from the Guru.

ਗੁਰ ਸਬਦੁ ਵੀਚਾਰਾ ਰਾਮ ਨਾਮੁ ਪਿਆਰਾ ਜਿਸੁ ਕਿਰਪਾ ਕਰੇ ਸੁ ਪਾਏ ॥
गुर सबदु वीचारा राम नामु पिआरा जिसु किरपा करे सु पाए ॥
Gur sabaḏ vīcẖārā rām nām pi▫ārā jis kirpā kare so pā▫e.
Contemplating the Guru's Shabad, one comes to love the Lord's Name; he alone obtains it, unto whom the Lord shows Mercy.

ਸਹਜੇ ਗੁਣ ਗਾਵੈ ਦਿਨੁ ਰਾਤੀ ਕਿਲਵਿਖ ਸਭਿ ਗਵਾਏ ॥
सहजे गुण गावै दिनु राती किलविख सभि गवाए ॥
Sėhje guṇ gāvai ḏin rāṯī kilvikẖ sabẖ gavā▫e.
In peace and poise, he sings the Lord's Praises day and night, and all sins are eradicated.

ਸਭੁ ਕੋ ਤੇਰਾ ਤੂ ਸਭਨਾ ਕਾ ਹਉ ਤੇਰਾ ਤੂ ਹਮਾਰਾ ॥
सभु को तेरा तू सभना का हउ तेरा तू हमारा ॥
Sabẖ ko ṯerā ṯū sabẖnā kā ha▫o ṯerā ṯū hamārā.
All are Yours, and You belong to all. I am Yours, and You are mine.

ਜੁਗ ਮਹਿ ਰਾਮ ਨਾਮੁ ਨਿਸਤਾਰਾ ॥੩॥
जुग महि राम नामु निसतारा ॥३॥
Jug mėh rām nām nisṯārā. 3
In this age, emancipation comes only from the Lord's Name. 3

ਸਾਜਨ ਆਇ ਵੁਠੇ ਘਰ ਮਾਹੀ ॥
साजन आइ वुठे घर माही ॥
Sājan ā▫e vuṯẖe gẖar māhī.
The Lord, my Friend has come to dwell within the home of my heart;

ਹਰਿ ਗੁਣ ਗਾਵਹਿ ਤ੍ਰਿਪਤਿ ਅਘਾਹੀ ॥
हरि गुण गावहि त्रिपति अघाही ॥
Har guṇ gāvahi ṯaripaṯ agẖāhī.
singing the Glorious Praises of the Lord, one is satisfied and fulfilled.

ਹਰਿ ਗੁਣ ਗਾਇ ਸਦਾ ਤ੍ਰਿਪਤਾਸੀ ਫਿਰਿ ਭੂਖ ਨ ਲਾਗੈ ਆਏ ॥
हरि गुण गाइ सदा त्रिपतासी फिरि भूख न लागै आए ॥
Har guṇ gā▫e saḏā ṯaripṯāsī fir bẖūkẖ na lāgai ā▫e.
Singing the Glorious Praises of the Lord, one is satisfied forever, never to feel hunger again.

ਦਹ ਦਿਸਿ ਪੂਜ ਹੋਵੈ ਹਰਿ ਜਨ ਕੀ ਜੋ ਹਰਿ ਹਰਿ ਨਾਮੁ ਧਿਆਏ ॥
दह दिसि पूज होवै हरि जन की जो हरि हरि नामु धिआए ॥
Ḏah ḏis pūj hovai har jan kī jo har har nām ḏẖi▫ā▫e.
That humble servant of the Lord, who meditates on the Name of the Lord, Har, Har, is worshipped in the ten directions.

ਨਾਨਕ ਹਰਿ ਆਪੇ ਜੋੜਿ ਵਿਛੋੜੇ ਹਰਿ ਬਿਨੁ ਕੋ ਦੂਜਾ ਨਾਹੀ ॥
नानक हरि आपे जोड़ि विछोड़े हरि बिनु को दूजा नाही ॥
Nānak har āpe joṛ vicẖẖoṛe har bin ko ḏūjā nāhī.
O Nanak, He Himself joins and separates; there is no other than the Lord.

ਸਾਜਨ ਆਇ ਵੁਠੇ ਘਰ ਮਾਹੀ ॥੪॥੧॥
साजन आइ वुठे घर माही ॥४॥१॥
Sājan ā▫e vuṯẖe gẖar māhī. 41
The Lord, my Friend has come to dwell within the home of my heart. 41



If you find this service Helpful to You, please Donate any amount you like to Help Us keep it going for many more years to come. A Heartfelt Thank You for your Kind generosity. May Guru Ji Bless You in Everyway.



Katha in Punjabi:



ਰਾਗੁ ਸੂਹੀ ਛੰਤ ਮਹਲਾ ੩ ਘਰੁ ੨

ਰਾਗ ਸੂਹੀ ਛੰਤ ਤੀਰੀ ਪਾਤਿਸ਼ਾਹੀ।

xxx

ਰਾਗ ਸੂਹੀ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਛੰਤ' (ਛੰਦ)।



ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

xxx

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।



ਸੁਖ ਸੋਹਿਲੜਾ ਹਰਿ ਧਿਆਵਹੁ ॥ ਗੁਰਮੁਖਿ ਹਰਿ ਫਲੁ ਪਾਵਹੁ ॥ ਗੁਰਮੁਖਿ ਫਲੁ ਪਾਵਹੁ ਹਰਿ ਨਾਮੁ ਧਿਆਵਹੁ ਜਨਮ ਜਨਮ ਕੇ ਦੂਖ ਨਿਵਾਰੇ ॥ ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਕਾਰਜ ਸਭਿ ਸਵਾਰੇ ॥ ਹਰਿ ਪ੍ਰਭੁ ਕ੍ਰਿਪਾ ਕਰੇ ਹਰਿ ਜਾਪਹੁ ਸੁਖ ਫਲ ਹਰਿ ਜਨ ਪਾਵਹੁ ॥ ਨਾਨਕੁ ਕਹੈ ਸੁਣਹੁ ਜਨ ਭਾਈ ਸੁਖ ਸੋਹਿਲੜਾ ਹਰਿ ਧਿਆਵਹੁ ॥੧॥

ਤੂੰ ਆਰਾਮ ਅਤੇ ਅਨੰਦ ਦੇਣਹਾਰ ਵਾਹਿਗੁਰੂ ਦਾ ਸਿਮਰਨ ਕਰ, ਅਤੇ ਗੁਰਾਂ ਦੇ ਰਾਹੀਂ ਪ੍ਰਭੂ ਦੇ ਫਲ ਨੂੰ ਪਰਾਪਤ ਕਰ। ਗੁਰਾਂ ਦੁਆਰਾ ਮੇਵੇ ਨੂੰ ਪਰਾਪਤ ਕਰਨ ਅਤੇ ਸਾਈਂ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਤੂੰ ਅਨੇਕ ਜਨਮਾਂ ਦਿਆਂ ਦੁੱਖੜਿਆਂ ਨੂੰ ਦੂਰ ਕਰ ਲਵੇਂਗਾ। ਕੁਰਬਾਨ ਹਾਂ, ਮੈਂ ਆਪਣੇ ਗੁਰਾਂ ਉਤੇ, ਜਿਨ੍ਹਾਂ ਨੇ ਮੇਰੇ ਕੰਮ-ਕਾਜ ਰਾਸ ਕਰ ਦਿੱਤੇ ਹਨ। ਹੇ ਰੱਬ ਦੇ ਬੰਦੇ! ਜੇਕਰ ਤੂੰ ਵਾਹਿਗੁਰੂ ਨੂੰ ਯਾਦ ਕਰੇਂ ਸੁਆਮੀ ਵਾਹਿਗੁਰੂ ਤੇਰੇ ਤੇ ਤਰਸ ਕਰੇਗਾ ਅਤੇ ਤੂੰ ਆਰਾਮ-ਬਖਸ਼ਣਹਾਰ ਮੇਵੇ ਨੂੰ ਪਾ ਲਵੇਂਗਾ। ਗੁਰੂ ਜੀ ਫਰਮਾਉਂਦੇ ਹਨ; ਹੇ ਬੰਦੇ! ਮੇਰੇ ਵੀਰ! ਤੂੰ ਕੰਨ ਕਰ। ਆਰਾਮ ਅਤੇ ਅਨੰਦ ਪਰਾਪਤ ਕਰਨ ਲਈ ਤੂੰ ਸੁਆਮੀ ਦਾ ਸਿਮਰਨ ਕਰ।

ਸੁਖ = ਆਤਮਕ ਆਨੰਦ। ਸੋਹਿਲੜਾ = {सुख केल:ਸੋਹਿਲਾ} ਖ਼ੁਸ਼ੀ ਪੈਦਾ ਕਰਨ ਵਾਲਾ ਗੀਤ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਿਵਾਰੇ = ਦੂਰ ਕਰਦਾ ਹੈ। ਵਿਟਹੁ = ਤੋਂ। ਬਲਿਹਾਰੀ = ਸਦਕੇ। ਜਿਨਿ = ਜਿਸ (ਗੁਰੂ) ਨੇ। ਸਭਿ = ਸਾਰੇ। ਜਾਪਹੁ = ਜਪਿਆ ਕਰੋ। ਨਾਨਕੁ ਕਹੈ = ਨਾਨਕ ਆਖਦਾ ਹੈ। ਜਨ ਭਾਈ = ਹੇ ਭਾਈ ਜਨੋ!।੧।

ਹੇ ਭਾਈ ਜਨੋ! ਆਤਮਕ ਆਨੰਦ ਦੇਣ ਵਾਲਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰੋ। ਗੁਰੂ ਦੀ ਸਰਨ ਪੈ ਕੇ (ਸਿਫ਼ਤਿ-ਸਾਲਾਹ ਦਾ ਗੀਤ ਗਾਇਆਂ) ਪਰਮਾਤਮਾ ਦੇ ਦਰ ਤੋਂ (ਇਸ ਦਾ) ਫਲ ਪ੍ਰਾਪਤ ਕਰੋਗੇ। ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ, (ਇਸ ਦਾ) ਫਲ ਹਾਸਲ ਕਰੋਗੇ, ਪਰਮਾਤਮਾ ਦਾ ਨਾਮ ਅਨੇਕਾਂ ਜਨਮਾਂ ਦੇ ਦੁੱਖ ਦੂਰ ਕਰ ਦੇਂਦਾ ਹੈ। ਜਿਸ ਗੁਰੂ ਨੇ ਤੁਹਾਡੇ (ਲੋਕ ਪਰਲੋਕ ਦੇ) ਸਾਰੇ ਕੰਮ ਸਵਾਰ ਦਿੱਤੇ ਹਨ, ਉਸ ਆਪਣੇ ਗੁਰੂ ਤੋਂ ਸਦਕੇ ਜਾਵੋ। ਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰੋ। ਹਰੀ-ਪ੍ਰਭੂ ਕਿਰਪਾ ਕਰੇਗਾ, (ਉਸ ਦੇ ਦਰ ਤੋਂ) ਆਤਮਕ ਆਨੰਦ ਦਾ ਫਲ ਪ੍ਰਾਪਤ ਕਰ ਲਵੋਗੇ। ਨਾਨਕ ਆਖਦਾ ਹੈ-ਹੇ ਭਾਈ ਜਨੋ! ਆਤਮਕ ਆਨੰਦ ਦੇਣ ਵਾਲਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ।੧।

ਸੁਣਿ ਹਰਿ ਗੁਣ ਭੀਨੇ ਸਹਜਿ ਸੁਭਾਏ ॥ ਗੁਰਮਤਿ ਸਹਜੇ ਨਾਮੁ ਧਿਆਏ ॥ ਜਿਨ ਕਉ ਧੁਰਿ ਲਿਖਿਆ ਤਿਨ ਗੁਰੁ ਮਿਲਿਆ ਤਿਨ ਜਨਮ ਮਰਣ ਭਉ ਭਾਗਾ ॥ ਅੰਦਰਹੁ ਦੁਰਮਤਿ ਦੂਜੀ ਖੋਈ ਸੋ ਜਨੁ ਹਰਿ ਲਿਵ ਲਾਗਾ ॥ ਜਿਨ ਕਉ ਕ੍ਰਿਪਾ ਕੀਨੀ ਮੇਰੈ ਸੁਆਮੀ ਤਿਨ ਅਨਦਿਨੁ ਹਰਿ ਗੁਣ ਗਾਏ ॥ ਸੁਣਿ ਮਨ ਭੀਨੇ ਸਹਜਿ ਸੁਭਾਏ ॥੨॥

ਪ੍ਰਭੂ ਦੀਆਂ ਚੰਗਿਆਈਆਂ ਸ੍ਰਵਣ ਕਰ ਕੇ ਮੈਂ ਸੁਖੈਨ ਦੀ ਤਰੋ-ਤਰ ਹੋ ਗਿਆ ਹਾਂ। ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਸੁਤੇਨਿਧ ਹੀ ਸਾਹਿਬ ਦੇ ਨਾਮ ਦਾ ਉਚਾਰਨ ਕੀਤਾ ਹੈ। ਜਿਨ੍ਹਾਂ ਲਈ ਮੁੱਢ ਤੋਂ ਇਸ ਤਰ੍ਹਾਂ ਲਿਖਿਆ ਹੋਇਆ ਹੈ, ਉਨ੍ਹਾਂ ਨੂੰ ਗੁਰੂ ਜੀ ਮਿਲ ਪੈਂਦੇ ਹਨ ਅਤੇ ਉਨ੍ਹਾਂ ਦਾ ਮੰਜਣ ਅਤੇ ਮਰਨ ਦਾ ਡਰ ਦੌੜ ਜਾਂਦਾ ਹੈ। ਜੋ ਆਪਣੇ ਅੰਦਰੋਂ ਮੰਦੀ, ਅਕਲ ਅਤੇ ਦਵੈਤ-ਪਾਵ ਨੂੰ ਕੱਢ ਦਿੰਦਾ ਹੈ, ਉਸ ਇਨਸਾਨ ਦਾ ਵਾਹਿਗੁਰੂ ਨਾਲ ਪਿਆਰ ਪੈ ਜਾਂਦਾ ਹੈ। ਜਿਨ੍ਹਾਂ ਉਤੇ ਮੇਰਾ ਮਾਲਕ ਰਹਿਮਤ ਧਾਰਦਾ ਹੈ, ਰਾਤ ਦਿਨ ਉਹ ਸਾਈਂ ਦਾ ਜੱਸ ਗਾਇਨ ਕਰਦੇ ਹਨ। ਸਾਹਿਬ ਬਾਰੇ ਸੁਣ ਕੇ, ਮੇਰੀ ਜਿੰਦੜੀ ਸੁਭਾਵਕ ਹੀ ਉਸ ਦੀ ਸਰੇਸ਼ਟ ਪ੍ਰੀਤ ਨਾਲ ਮੋਮ ਹੋ ਗਈ ਹੈ।

ਭੀਨੇ = ਭਿੱਜ ਜਾਂਦੇ ਹਨ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪ੍ਰੇਮ ਵਿਚ। ਧਿਆਏ = ਧਿਆਇ, ਸਿਮਰ ਕੇ। ਧੁਰਿ = ਧੁਰ ਦਰਗਾਹ ਤੋਂ। ਤਿਨ੍ਹ੍ਹ = ਉਹਨਾਂ ਨੂੰ। ਤਿਨ ਭਉ = ਉਹਨਾਂ ਦਾ ਡਰ। ਅੰਦਰਹੁ = ਹਿਰਦੇ ਵਿਚੋਂ। ਦੁਰਮਤਿ ਦੂਜੀ = ਮਾਇਆ ਵਲ ਲੈ ਜਾਣ ਵਾਲੀ ਖੋਟੀ ਮਤਿ। ਖੋਈ = ਦੂਰ ਕਰ ਲਈ। ਲਿਵ = ਲਗਨ। ਮੇਰੈ ਸੁਆਮੀ = ਮੇਰੇ ਮਾਲਕ ਨੇ। ਅਨਦਿਨੁ = ਹਰ ਰੋਜ਼ {अनुदिनां} ਹਰ ਵੇਲੇ।੨।

ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਕੇ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਭਿੱਜ ਜਾਈਦਾ ਹੈ। ਹੇ ਭਾਈ! ਤੂੰ ਭੀ ਗੁਰੂ ਦੀ ਮਤਿ ਉਤੇ ਤੁਰ ਕੇ ਪ੍ਰਭੂ ਦਾ ਨਾਮ ਸਿਮਰ ਦੇ ਆਤਮਕ ਅਡੋਲਤਾ ਵਿਚ ਟਿਕ। ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉੱਘੜਦਾ ਹੈ ਉਹਨਾਂ ਨੂੰ ਗੁਰੂ ਮਿਲਦਾ ਹੈ (ਤੇ, ਨਾਮ ਦੀ ਬਰਕਤਿ ਨਾਲ) ਉਹਨਾਂ ਦਾ ਜਨਮ ਮਰਨ (ਦੇ ਗੇੜ) ਦਾ ਡਰ ਦੂਰ ਹੋ ਜਾਂਦਾ ਹੈ। (ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਣੇ) ਹਿਰਦੇ ਵਿਚੋਂ ਮਾਇਆ ਵਲ ਲੈ ਜਾਣ ਵਾਲੀ ਖੋਟੀ ਮਤਿ ਦੂਰ ਕਰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜਦਾ ਹੈ। ਹੇ ਭਾਈ! ਮੇਰੇ ਮਾਲਕ-ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਮੇਹਰ ਕੀਤੀ, ਉਹਨਾਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ। ਹੇ ਮਨ! (ਪਰਮਾਤਮਾ ਦੀ ਸਿਫ਼ਤਿ-ਸਾਲਾਹ) ਸੁਣ ਕੇ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਭਿੱਜ ਜਾਈਦਾ ਹੈ।੨।

ਜੁਗ ਮਹਿ ਰਾਮ ਨਾਮੁ ਨਿਸਤਾਰਾ ॥ ਗੁਰ ਤੇ ਉਪਜੈ ਸਬਦੁ ਵੀਚਾਰਾ ॥ ਗੁਰ ਸਬਦੁ ਵੀਚਾਰਾ ਰਾਮ ਨਾਮੁ ਪਿਆਰਾ ਜਿਸੁ ਕਿਰਪਾ ਕਰੇ ਸੁ ਪਾਏ ॥ ਸਹਜੇ ਗੁਣ ਗਾਵੈ ਦਿਨੁ ਰਾਤੀ ਕਿਲਵਿਖ ਸਭਿ ਗਵਾਏ ॥ ਸਭੁ ਕੋ ਤੇਰਾ ਤੂ ਸਭਨਾ ਕਾ ਹਉ ਤੇਰਾ ਤੂ ਹਮਾਰਾ ॥ ਜੁਗ ਮਹਿ ਰਾਮ ਨਾਮੁ ਨਿਸਤਾਰਾ ॥੩॥

ਇਸ ਯੁੱਗ ਅੰਦਰ ਕੇਵਲ ਪ੍ਰਭੂ ਦੇ ਨਾਮ ਰਾਹੀਂ ਹੀ ਮੁਕਤੀ ਪਰਾਪਤ ਹੁੰਦੀ ਹੈ। ਗੁਰਾਂ ਤੋਂ ਹੀ ਸੁਆਮੀ ਦਾ ਸਿਮਰਨ ਉਤਪੰਨ ਹੁੰਦਾ ਹੈ। ਗੁਰਾਂ ਦੀ ਬਾਣੀ ਦੀ ਵੀਚਾਰ ਕਰਨ ਦੁਆਰਾ, ਪ੍ਰਭੂ ਦੇ ਨਾਮ ਨਾਲ ਪਿਰਹੜੀ ਪੈ ਜਾਂਦੀ ਹੈ। ਜਿਸ ਉਤੇ ਸਾਈਂ ਮਿਹਰ ਧਾਰਦਾ ਹੈ, ਉਹ ਹੀ ਇਸ ਨੂੰ ਪਰਾਪਤ ਕਰਦਾ ਹੈ। ਅਡੋਲਤਾ ਅੰਦਰ ਉਹ ਦਿਨ ਰਾਤ ਸਾਈਂ ਦਾ ਜੱਸ ਗਾਉਂਦਾ ਹੈ ਅਤੇ ਉਸ ਦੇ ਸਾਰੇ ਪਾਪ ਧੋਂਤੇ ਜਾਂਦੇ ਹਨ। ਸਾਰੇ ਤੇਰੇ ਹਨ ਤੂੰ ਸਾਰਿਆਂ ਦਾ ਹੈਂ। ਮੈਂ ਤੇਰਾ ਹਾਂ ਅਤੇ ਤੂੰ ਮੇਰਾ ਹੈਂ, ਹੇ ਠਾਕੁਰ! ਇਸ ਯੁੱਗ ਅੰਦਰ ਪ੍ਰਾਣੀ ਪ੍ਰਭੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਪਾਰ ਉਤਰ ਜਾਂਦਾ ਹੈ।

ਜੁਗ ਮਹਿ = ਜਗਤ ਵਿਚ। ਨਿਸਤਾਰਾ = ਪਾਰ-ਉਤਾਰਾ (ਕਰਦਾ ਹੈ)। ਗੁਰ ਤੇ ਉਪਜੈ = (ਜੇਹੜਾ ਮਨੁੱਖ) ਗੁਰੂ ਪਾਸੋਂ ਨਵਾਂ ਜਨਮ ਲੈਂਦਾ ਹੈ। ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ)। ਕਿਲਵਿਖ = ਪਾਪ। ਸਭਿ = ਸਾਰੇ। ਸਭੁ ਕੋ = ਹਰੇਕ ਜੀਵ। ਹਉ = ਮੈਂ।੩।

ਹੇ ਭਾਈ! ਜਗਤ ਵਿਚ ਪਰਮਾਤਮਾ ਦਾ ਨਾਮ ਹੀ (ਹਰੇਕ ਜੀਵ ਦਾ) ਪਾਰ-ਉਤਾਰਾ ਕਰਦਾ ਹੈ। ਜੇਹੜਾ ਮਨੁੱਖ ਗੁਰੂ ਪਾਸੋਂ ਨਵਾਂ ਆਤਮਕ ਜੀਵਨ ਲੈਂਦਾ ਹੈ, ਉਹ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ। ਉਹ ਮਨੁੱਖ ਗੁਰੂ ਦੇ ਸ਼ਬਦ ਨੂੰ (ਜਿਉਂ ਜਿਉਂ) ਵਿਚਾਰਦਾ ਹੈ ਤਿਉਂ ਤਿਉਂ) ਪਰਮਾਤਮਾ ਦਾ ਨਾਮ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਪਰ, ਹੇ ਭਾਈ! ਜਿਸ ਮਨੁੱਖ ਉਤੇ ਪ੍ਰਭੂ ਕਿਰਪਾ ਕਰਦਾ ਹੈ, ਉਹੀ ਮਨੁੱਖ (ਇਹ ਦਾਤਿ) ਪ੍ਰਾਪਤ ਕਰਦਾ ਹੈ। ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਦਿਨ ਰਾਤ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਅਤੇ ਆਪਣੇ ਸਾਰੇ ਪਾਪ ਦੂਰ ਕਰ ਲੈਂਦਾ ਹੈ। ਹੇ ਪ੍ਰਭੂ! ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ ਹੈ), ਤੂੰ ਸਾਰੇ ਜੀਵਾਂ ਦਾ ਖਸਮ ਹੈਂ। ਹੇ ਪ੍ਰਭੂ! ਮੈਂ ਤੇਰਾ (ਸੇਵਕ) ਹਾਂ, ਤੂੰ ਸਾਡਾ ਮਾਲਕ ਹੈਂ (ਸਾਨੂੰ ਆਪਣਾ ਨਾਮ ਬਖ਼ਸ਼)। ਹੇ ਭਾਈ! ਸੰਸਾਰ ਵਿਚ ਪਰਮਾਤਮਾ ਦਾ ਨਾਮ (ਹੀ ਹਰੇਕ ਜੀਵ ਦਾ ਪਾਰ-ਉਤਾਰਾ ਕਰਦਾ ਹੈ।੩।

ਸਾਜਨ ਆਇ ਵੁਠੇ ਘਰ ਮਾਹੀ ॥ ਹਰਿ ਗੁਣ ਗਾਵਹਿ ਤ੍ਰਿਪਤਿ ਅਘਾਹੀ ॥ ਹਰਿ ਗੁਣ ਗਾਇ ਸਦਾ ਤ੍ਰਿਪਤਾਸੀ ਫਿਰਿ ਭੂਖ ਨ ਲਾਗੈ ਆਏ ॥ ਦਹ ਦਿਸਿ ਪੂਜ ਹੋਵੈ ਹਰਿ ਜਨ ਕੀ ਜੋ ਹਰਿ ਹਰਿ ਨਾਮੁ ਧਿਆਏ ॥ ਨਾਨਕ ਹਰਿ ਆਪੇ ਜੋੜਿ ਵਿਛੋੜੇ ਹਰਿ ਬਿਨੁ ਕੋ ਦੂਜਾ ਨਾਹੀ ॥ ਸਾਜਨ ਆਇ ਵੁਠੇ ਘਰ ਮਾਹੀ ॥੪॥੧॥

ਜਿਨ੍ਹਾਂ ਦੇ ਹਿਰਦੇ ਅੰਦਰ ਮਿੱਤਰ ਆ ਕੇ ਨਿਵਾਸ ਕਰ ਲੈਂਦਾ ਹੈ, ਉਹ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਰੱਜੇ ਅਤੇ ਧ੍ਰਾਪੇ ਰਹਿੰਦੇ ਹਨ। ਵਾਹਿਗੁਰੂ ਦਾ ਜੱਸ ਗਾਇਨ ਕਰ ਕੇ, ਉਹ ਹਮੇਸ਼ਾਂ ਲਈ ਸੰਤੁਸ਼ਟ ਹੋ ਜਾਂਦੀ ਹੈ ਤੇ ਮੁੜ ਉਸ ਨੂੰ ਭੁੱਖ ਨਹੀਂ ਲੱਗਦੀ। ਸਾਹਿਬ ਦਾ ਗੋਲਾ, ਜਿਹੜਾ ਸੁਆਮੀ, ਵਾਹਿਗੁਰੂ ਦੇ ਨਾਮ ਨੂੰ ਆਰਾਧਦਾ ਹੈ, ਉਸ ਦੀ ਦੱਸੀ ਪਾਸੀਂ ਉਪਾਸਨਾ ਹੁੰਦੀ ਹੈ। ਨਾਨਕ, ਵਾਹਿਗੁਰੂ ਖੁਦ ਹੀ ਮਿਲਾਉਂਦਾ ਤੇ ਜੁਦਾ ਕਰਦਾ ਹੈ। ਵਾਹਿਗੁਰੂ ਦੇ ਬਗੈਰ ਹੋਰ ਕੋਈ ਹੈ ਹੀ ਨਹੀਂ। ਮਿੱਤਰ ਆ ਕੇ ਮੇਰੇ ਦਿਲ-ਗ੍ਰਹਿ ਅੰਦਰ ਵੱਸ ਗਿਆ ਹੈ।

ਸਾਜਨ = ਸੱਜਣ ਪ੍ਰਭੂ ਜੀ। ਵੁਠੇ = ਵੱਸ ਪਏ। ਘਰ = ਹਿਰਦਾ-ਘਰ। ਗਾਵਹਿ = ਗਾਂਦੇ ਹਨ। ਤ੍ਰਿਪਤਿ = ਸੰਤੋਖ। ਅਘਾਹੀ = ਅਘਾਹਿ, ਰੱਜ ਜਾਂਦੇ ਹਨ। ਤ੍ਰਿਪਤਾਸੀ = (ਜੇਹੜੀ ਜਿੰਦ) ਤ੍ਰਿਪਤ ਹੋ ਗਈ, ਰੱਜ ਗਈ। ਨ ਲਾਗੈ = ਨਹੀਂ ਚੰਬੜਦੀ। ਆਏ = ਆਇ, ਆ ਕੇ। ਦਹ ਦਿਸਿ = ਦਸੀਂ ਪਾਸੀਂ, ਹਰ ਥਾਂ। ਪੂਜ = ਇੱਜ਼ਤ। ਨਾਨਕ = ਹੇ ਨਾਨਕ! ਆਪੇ = ਆਪ ਹੀ। ਜੋੜਿ = (ਮਾਇਆ ਵਿਚ) ਜੋੜ ਕੇ। ਵਿਛੋੜੇ = (ਆਪਣੇ ਚਰਨਾਂ ਨਾਲੋਂ) ਵਿਛੋੜਦਾ ਹੈ।੪।

ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ-ਘਰ ਵਿਚ ਸੱਜਣ ਪ੍ਰਭੂ ਜੀ ਆ ਵੱਸਦੇ ਹਨ, ਉਹ ਮਨੁੱਖ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਮਾਇਆ ਵਲੋਂ ਉਹਨਾਂ ਨੂੰ ਸੰਤੋਖ ਆ ਜਾਂਦਾ ਹੈ, ਉਹ ਰੱਜ ਜਾਂਦੇ ਹਨ। ਹੇ ਭਾਈ! ਜੇਹੜੀ ਜਿੰਦ ਸਦਾ ਪ੍ਰਭੂ ਦੇ ਗੁਣ ਗਾ ਗਾ ਕੇ (ਮਾਇਆ ਵਲੋਂ) ਤ੍ਰਿਪਤ ਹੋ ਜਾਂਦੀ ਹੈ, ਉਸ ਨੂੰ ਮੁੜ ਮਾਇਆ ਦੀ ਭੁੱਖ ਆ ਕੇ ਨਹੀਂ ਚੰਬੜਦੀ। ਜੇਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ, ਉਸ ਸੇਵਕ ਦੀ ਹਰ ਥਾਂ ਇੱਜ਼ਤ ਹੁੰਦੀ ਹੈ। ਹੇ ਨਾਨਕ! ਪਰਮਾਤਮਾ ਆਪ ਹੀ (ਕਿਸੇ ਨੂੰ ਮਾਇਆ ਵਿਚ) ਜੋੜ ਕੇ (ਆਪਣੇ ਚਰਨਾਂ) ਨਾਲੋਂ ਵਿਛੋੜਦਾ ਹੈ। ਪਰਮਾਤਮਾ ਤੋਂ ਬਿਨਾ ਹੋਰ (ਐਸੀ ਸਮਰਥਾ ਵਾਲਾ) ਨਹੀਂ ਹੈ। (ਜਿਸ ਉਤੇ ਮੇਹਰ ਕਰਦੇ ਹਨ) ਉਸ ਦੇ ਹਿਰਦੇ-ਘਰ ਵਿਚ ਸੱਜਣ ਪ੍ਰਭੂ ਜੀ ਆ ਨਿਵਾਸ ਕਰਦੇ ਹਨ।੪।੧।


Read more wonderful messages at: http://www.ardashukamnama.com/ and be Blessed.

All the Kirtan you hear on these pages can be obtained from http://www.kirtanshop.com/











If you find this service Helpful to You, please Donate any amount you like to Help Us keep it going for many more years to come. A Heartfelt Thank You for your Kind generosity. May Guru Ji Bless You in Everyway.











What would you Like us to do an Ardas for :
Other Special Ardas / Request:








No comments:

Post a Comment

Please Donate Generously:

Donate US$1001 Monthly and Be Blessed:

Your Ardas Prayer Request is:

Donate US$501 Monthly and Be Blessed:

Your Ardas Prayer Request is:

Donate US$101 Monthly and Be Blessed:

Your Ardas Prayer Request is:

Donate US$51 Monthly and Be Blessed:

Your Ardas Prayer Request is:

Donate US$21 Monthly and Be Blessed:

Your Ardas Prayer Request is:

Donate US$11 Monthly and Be Blessed:

Your Ardas Prayer Request is:

We serve more than a 225,000 young people all over the World and we need your help ... please Donate any amount you like (one time Donation Only) to Help Us keep this service going on for many more years to come. Click here for a One time Donation of Any Amount You Like Click here for a One time Donation of Any Amount You Like A Heartfelt Thank You for your Kind generosity. May Guru Ji Bless You in Everyway.
Thank You for your Generous Donation.